ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ

0
1276

ਨਵੀਂ ਦਿੱਲੀ,29 ਨਵੰਬਰ ( ਟਾਈਮਜ਼ ਬਿਊਰੋ ) ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸਰਦ ਰੁੱਤ ਸੈਸ਼ਨ 23 ਦਸੰਬਰ ਤੱਕ ਚਲੇਗਾ। ਇਸ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ ਹੈ। ਅਸੀਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਦਨ ’ਚ ਸਾਰੇ ਸਵਾਲ-ਜੁਆਬ ਕੀਤੇ ਜਾਣ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦਾ ਇਹ ਸੈਸ਼ਨ ਬੇਹੱਦ ਮਹੱਤਵਪੂਰਨ ਹੈ। ਸਰਕਾਰ ਹਰ ਵਿਸ਼ੇ ’ਤੇ ਖੁੱਲ੍ਹੀ ਚਰਚਾ ਕਰਨ ਲਈ ਤਿਆਰ ਹੈ ਅਤੇ ਹਰ ਸਵਾਲ ਦਾ ਜੁਆਬ ਦੇਣ ਲਈ ਤਿਆਰ ਹੈ। ਅਸੀਂ ਚਾਹੁੰਦੇ ਹਾਂ ਕਿ ਸੰਸਦ ’ਚ ਸਵਾਲ ਵੀ ਹੋਣ ਅਤੇ ਸੰਸਦ ’ਚ ਸ਼ਾਂਤੀ ਵੀ ਹੋਵੇ। ਸੰਸਦ ਦੀ ਮਰਿਆਦਾ, ਸਪੀਕਰ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ। ਦੇਸ਼ ਦੇ ਵਿਕਾਸ ਲਈ ਨਵੇਂ ਰਸਤੇ ਖੁੱਲ੍ਹਣ ਅਤੇ ਦੇਸ਼ ਦੇ ਹਿੱਤ ’ਚ ਚਰਚਾਵਾਂ ਹੋਣ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੰਸਦ ਦੀ ਕਾਰਵਾਈ ਅੱਗੇ ਵਧਾਉਣਾ ਮਕਸਦ ਹੋਵੇ, ਨਾ ਕਿ ਰੁਕਾਵਟ ਪਾਉਣਾ। ਸਰਕਾਰ ਦੀ ਆਲੋਚਨਾ ਵਿਚ ਵੀ ਸੰਸਦ ਦਾ ਮਾਣ ਬਰਕਰਾਰ ਰੱਖਿਆ ਜਾਵੇ। ਆਸ ਕਰਦਾ ਹਾਂ ਕਿ ਸੰਸਦ ਨੂੰ ਕਿਵੇਂ ਚਲਾਇਆ ਗਿਆ, ਇਸ ’ਤੇ ਕੰਮ ਤੈਅ ਹੋਵੇ ਨਾ ਕਿ ਹੰਮਾਗੇ ਨਾਲ। ਉਨ੍ਹਾਂ ਨੇ ਕੋਰੋਨਾ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਨਵੇਂ ਵੇਰੀਐਂਟ ਤੋਂ ਚੌਕਸ ਰਹਿਣ ਦੀ ਲੋੜ ਹੈ।ਦੱਸ ਦੇਈਏ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਲੱਗਭਗ 30 ਬਿੱਲਾਂ ਨੂੰ ਪਾਸ ਕਰਵਾਇਆ ਜਾ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਪਹਿਲੇ ਦਿਨ ਲੋਕ ਸਭਾ ’ਚ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ।Attachments area