ਨਾਮਵਰ ਪੱਤਰਕਾਰ ਅਤੇ ਨਿਰਦੇਸ਼ਕ ਪਾਲ ਢਿੱਲੋਂ ਦੀਆਂ ਦਸਤਾਵੇਜ਼ੀ ਫਿਲਮਾਂ ਨੂੰ ਭਰਵਾਂ ਹੁੰਗਾਰਾ

0
508

ਸਰੀ (ਅਕਾਲ ਗਾਰਡੀਅਨ ਬਿਊਰੋ) – ਜਾਣੇ-ਪਛਾਣੇ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਸਨਮਾਨ ਜੇਤੂ ਪੱਤਰਕਾਰ ਪਾਲ ਢਿੱਲੋਂ ਵਲੋਂ ਤਿਆਰ ਕੀਤੀਆਂ ਗਈਆਂ ਕੁਝ ਦਸਤਾਵੇਜ਼ੀ ਫਿਲਮਾਂ ਇਨ੍ਹੀਂ ਦਿਨੀਂ ਕੈਨੇਡਾ ਭਰ ਵਿੱਚ ‘ਓਮਨੀ’ ਚੈਨਲ ਉੱਤੇ ਦਿਖਾਈਆਂ ਜਾ ਰਹੀਆਂ ਹਨ, ਜੋ ਕਿ ਕੈਨੇਡਾ ਦੇ ਪੰਜਾਬੀਆਂ ਦੇ ਵੱਖ-ਵੱਖ ਪਹਿਲੂਆਂ ਨੂੰ ਛੂੰਹਦੀਆਂ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਮਰਦਾਂ ਅਤੇ ਔਰਤਾਂ ਦੀਆਂ ਸਫਲਤਾ ਕਹਾਣੀਆਂ ਦੇ ਨਾਲ-ਨਾਲ ਉਨ੍ਹਾਂ ਦੇ ਸੰਘਰਸ਼, ਉਨ੍ਹਾਂ ਦੀ ਮੰਜ਼ਿਲ ਅਤੇ ਰੋਜ਼ਾਨਾ ਜੀਵਨ ਨੂੰ ਰੂਪਮਾਨ ਕੀਤਾ ਗਿਆ ਹੈ।

ਪਾਲ ਢਿੱਲੋਂ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਭਾਈਚਾਰੇ ਵਿੱਚ ਬਹੁਤ ਹੀ ਭਾਂਤ-ਭਾਂਤ ਦੇ ਲੋਕ ਬਹੁਤ ਹੀ ਵੱਖ-ਵੱਖ ਉਸਾਰੂ ਕੰਮ ਕਰ ਰਹੇ ਹਨ ਪਰ ਕਈ ਵਾਰੀ ਅਜਿਹੇ ਨਾਇਕਾਂ ਬਾਰੇ ਹੋਰਨਾਂ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਕਿ ਉਹ ਕਿੰਨੀ ਮਿਹਨਤ ਕਰ ਰਹੇ ਹਨ। ਦਸੰਬਰ 19 ਤੋਂ ਸ਼ੁਰੂ ਹੋਈ ਦਸਤਾਵੇਜ਼ੀ ਫਿਲਮਾਂ ਦੀ ਇਹ ਲੜੀ ਫਰਵਰੀ 27 ਤੱਕ ਜਾਰੀ ਰਹੇਗੀ, ਜਿਸ ਵਿੱਚ ਮੋਅ ਸਹੋਤਾ, ਬਿਕਰਮਜੀਤ ਸਿੰਘ ਸੰਧਰ, ਹਰਸ਼ਾ ਵਾਲੀਆ, ਕੈਲ ਦੋਸਾਂਝ, ਅਰਜਨ ਭੁੱਲਰ, ਪੀਟਰ ਢਿੱਲੋਂ(ਰਿੱਚ ਬੇਰੀ ਗਰੁੱਪ), ਹਰੀ ਵਰਸ਼ਨੇ, ਟੋਨੀ ਸਿੰਘ (ਫਰੂਟੀਕੈਨਾ), ਪਰਮਿੰਦਰ ਸਿੰਘ (ਮਾਈਕਰੋਸੌਫਟ), ਬਿਲਡਰ ਦਲਜੀਤ ਥਿੰਦ, ਹਰਿੰਦਰ ਸਿੰਘ ਟੈਕਸਾਸ, ਲੇਖਕ ਅਤੇ ਕਵੀ ਗਿਆਨ ਸਿੰਘ ਕੋਟਲੀ, ਇਤਿਹਾਸਕਾਰ ਰਘਬੀਰ ਸਿੰਘ ਬੈਂਸ, ਅਧਿਆਪਕ ਸਾਧੂ ਸਿੰਘ ਬਿਨਿੰਗ, ਬਰਜ ਢਾਹਾਂ ਸਮੇਤ ਪੰਜਾਬੀ ਬੋਲੀ ਦੀ ਤਰੱਕੀ ਲਈ ਯਤਨਸ਼ੀਲ ਕਾਰਕੁੰਨ ਬਲਵੰਤ ਸੰਘੇੜਾ, ਗਾਇਕ ਬਲਵੀਰ ਬੋਪਾਰਾਏ, ਰੇਡੀਓ ਹੋਸਟ ਬੱਲੀ ਦਿਓਲ (ਲੇਡੀ ਬੀ.) ਅਤੇ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੂੰ ਵਿਚਾਰ ਪੇਸ਼ ਕਰਦਿਆਂ ਦਿਖਾਇਆ ਗਿਆ ਹੈ।

ਇਸ ਤੋਂ ਪਹਿਲਾਂ ਵੀ ਪਾਲ ਢਿੱਲੋਂ ਵਲੋਂ ਸਤੰਬਰ 2011 ਦੇ ਹਮਲੇ ਸਬੰਧੀ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਗੁਲਸ਼ਨ ਗਰੋਵਰ ਨੂੰ ਲੈ ਕੇ ਇੱਕ ਫਿਲਮ ‘ਸਵੀਟ ਅਮੈਰਿਕਾ’ ਬਣਾਈ ਗਈ ਸੀ, ਜਿਸ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਉਨ੍ਹਾਂ ਵਲੋਂ ਸੰਗੀਤ ‘ਤੇ ਬਣਾਈ ਗਈ ਦਸਤਾਵੇਜ਼ੀ ਲੜੀ ”ਭੰਗੜਾ ਜਨਰੇਸ਼ਨ” ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਪਾਲ ਢਿੱਲੋਂ ਨੂੰ ਆਸ ਹੈ ਕਿ ਭਾਈਚਾਰੇ ਲਈ, ਭਾਈਚਾਰੇ ਦੇ ਹੀ ਕੁਝ ਉੱਦਮੀਆਂ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਰੂਪਮਾਨ ਕਰਦੀਆਂ ਇਹ ਦਸਤਾਵੇਜ਼ੀ ਫਿਲਮਾਂ ਨੂੰ ਵੀ ਸਥਾਨਕ ਲੋਕ ਕਾਫੀ ਪਸੰਦ ਕਰਨਗੇ। ਆਉਣ ਵਾਲੇ ਦਿਨਾਂ ਵਿੱਚ ਓਮਨੀ ਚੈਨਲ ਉੱਤੇ ਦਿਖਾਈਆਂ ਜਾ ਰਹੀਆਂ ਇਨ੍ਹਾਂ ਦਸਤਾਵੇਜ਼ੀ ਫਿਲਮਾਂ ਦਾ ਵੇਰਵਾ ਇਉਂ ਹੈ –

Dec. 19 Moe Sihota – Feared And Desired (3pm on OMNI BC),
Dec. 26 – Bikramjit Singh Sandher – Keeping The Faith  (3pm on OMNI BC)
Jan. 2 – Harsha Walia – Pricking The Conscience (3pm on OMNI BC)
Jan. 9 – Kal Dosanjh – The Personification Of Integrity, Truth And Justice  (3pm on OMNI BC)
Jan. 16 – Arjan Bhullar – The Heart Of A Champion (3pm on OMNI BC)
Jan. 23 – The Thespians – For The Love Of Art (3pm on OMNI BC)
Jan. 30 – The Millionaires – Building Business Success  (3pm on OMNI BC)
Feb. 6 – For The Love Of My Mother Tongue – Keeping Punjabi Alive (3pm on OMNI BC)
Feb. 13 – Bikramjit Singh Sandher – Keeping The Faith  (3pm on OMNI BC)
Feb. 20 – Harsha Walia – Pricking The Conscience (3pm on OMNI BC)
Feb. 27 – Kal Dosanjh – The Personification Of Integrity, Truth And Justice  (3pm on OMNI BC)